ਬਿਜਲੀ ਦੇ ਕੱਟ?

ਆਪਣਾ ਪੋਸਟਕੋਡ ਦਾਖਲ ਕਰਕੇ ਪਤਾ ਕਰੋ ਕਿ ਤੁਸੀਂ ਕਿਹੜੇ ਸਥਾਨਕ ਬਿਜਲੀ ਨੈਟਵਰਕ ਨਾਲ ਜੁੜੇ ਹੋ। ਬਿਜਲੀ ਦੇ ਕੱਟ ਦੀ ਸੂਚਨਾ ਦੇਣ ਲਈ ਅਤੇ ਸਮੱਸਿਆ ਹੋਣ 'ਤੇ ਅੱਪਡੇਟਾਂ ਨੂੰ ਟਰੈਕ ਕਰਨ ਲਈ ਆਪਣੇ ਸਥਾਨਕ ਨੈਟਵਰਕ ਆਪਰੇਟਰ ਦੀ ਵੈੱਬਸਾਈਟ 'ਤੇ ਜਾਓ।

ਆਪਣਾ ਬਿਜਲੀ ਨੈਟਵਰਕ ਆਪਰੇਟਰ ਲੱਭੋ

ਆਪਣਾ ਪੋਸਟਕੋਡ ਦਰਜ ਕਰੋ ਅਤੇ 'ਲੱਭੋ' ਦਬਾਓ

*ਲੋੜੀਂਦਾ ਖੇਤਰ।

ਕਿਵੇਂ ਤਿਆਰੀ ਕਰਨੀ ਹੈ

ਪਾਵਰ ਨੈਟਵਰਕ ਵਿੱਚ ਨਿਰੰਤਰ ਨਿਵੇਸ਼ ਲਈ ਧੰਨਵਾਦ, 2015 ਤੋਂ ਬਿਜਲੀ ਦੇ ਕੱਟਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।. ਪਰ ਬਿਜਲੀ ਦੇ ਕੱਟ ਅਜੇ ਵੀ ਹੋ ਸਕਦੇ ਹਨ, ਖਾਸ ਤੌਰ 'ਤੇ ਜੇ ਕੇਬਲ ਅਤੇ ਉਪਕਰਣ ਖਰਾਬ ਹੋ ਜਾਂਦੇ ਹਨ।. ਇਸ ਲਈ ਇੱਕ ਯੋਜਨਾ ਬਣਾਉਣਾ ਅਤੇ ਇਹ ਜਾਣਨਾ ਮਹੱਤਵਪੂਰਨ ਹੈ ਕਿ ਜੇਕਰ ਤੁਹਾਡੇ ਕੋਲ ਬਿਜਲੀ ਦੇ ਕੱਟ ਲੱਗਾ ਹੈ ਤਾਂ ਕੀ ਕਰਨਾ ਹੈ।.

ਤਿਆਰੀ ਕਰੋ

ਇੱਕ ਯੋਜਨਾ ਬਣਾਓ. ਜਾਣੋ ਜੇਕਰ ਤੁਹਾਡੇ ਬਿਜਲੀ ਦਾ ਕੱਟ ਲੱਗਦਾ ਹੈ ਜਾਂ ਗੈਸ ਦੀ ਬਦਬੂ ਆਉਂਦੀ ਹੈ ਤਾਂ ਕੀ ਕਰਨਾ ਹੈ। ਯਾਦ ਰੱਖੋ, ਗੈਸ ਬਾਇਲਰ ਅਤੇ ਹੌਬ, ਹੀਟ ਪੰਪ, ਇੰਟਰਨੈਟ ਅਤੇ ਫ਼ੋਨ, ਬਿਜਲੀ ਤੋਂ ਬਿਨਾਂ ਕੰਮ ਨਹੀਂ ਕਰਨਗੇ।

ਦੇਖਭਾਲ

ਉਹਨਾਂ ਲੋਕਾਂ ਨਾਲ ਸੰਪਰਕ ਕਰੋ ਜਿਨ੍ਹਾਂ ਨੂੰ ਵਾਧੂ ਮਦਦ ਦੀ ਲੋੜ ਹੋ ਸਕਦੀ ਹੈ। ਉਹਨਾਂ ਦੀ ਮੁਫਤ ਤਰਜੀਹ ਸੇਵਾਵਾਂ ਰਜਿਸਟਰ, ਜੋ ਸਹਾਇਤਾ ਪ੍ਰਦਾਨ ਕਰ ਸਕਦਾ ਹੈ, ਲਈ ਸਾਈਨ ਅੱਪ ਹੋਣ ਵਿੱਚ ਮਦਦ ਕਰੋ।. ਯਕੀਨੀ ਬਣਾਓ ਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਕੀ ਕਰਨਾ ਹੈ।

ਸ਼ੇਅਰ ਕਰੋ

ਇਸ ਜਾਣਕਾਰੀ ਨੂੰ ਸਾਂਝਾ ਕਰੋ ਤਾਂ ਜੋ ਦੋਸਤ ਅਤੇ ਪਰਿਵਾਰ ਵੀ ਇੱਕ ਯੋਜਨਾ ਬਣਾ ਸਕਣ।

ਮੈਂ ਵਾਧੂ ਮਦਦ ਅਤੇ ਸਹਾਇਤਾ ਤੱਕ ਕਿਵੇਂ ਪਹੁੰਚ ਸਕਦਾ/ਦੀ ਹਾਂ?

ਤਰਜੀਹੀ ਸੇਵਾਵਾਂ ਰਜਿਸਟਰ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਇੱਕ ਮੁਫਤ ਸੇਵਾ ਹੈ ਜਿਨ੍ਹਾਂ ਦੀਆਂ ਵਾਧੂ ਲੋੜਾਂ ਹਨ। ਇਹ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਵਿੱਚ ਗਾਹਕਾਂ ਲਈ ਉਪਲਬਧ ਹੈ। ਤੁਸੀਂ ਆਪਣੇ ਸਥਾਨਕ ਨੈਟਵਰਕ ਆਪਰੇਟਰ ਜਾਂ ਊਰਜਾ ਸਪਲਾਇਰ ਨਾਲ ਸੰਪਰਕ ਕਰਕੇ ਸਾਈਨ ਅੱਪ ਕਰ ਸਕਦੇ ਹੋ।

ਮਦਦ ਅਤੇ ਸਹਾਇਤਾ

ਮੈਂ ਬਿਜਲੀ ਦੇ ਕਿਸ ਨੈਟਵਰਕ ਨਾਲ ਜੁੜਿਆ ਹੋਇਆ/ਹੋਈ ਹਾਂ?

ਬਿਜਲੀ ਨੈਟਵਰਕ ਆਪਰੇਟਰ ਉਹ ਕੰਪਨੀਆਂ ਹਨ ਜੋ ਤੁਹਾਡੇ ਘਰ ਨੂੰ ਬਿਜਲੀ ਦਿੰਦੀਆਂ ਹਨ। ਉਹ ਭੂਮੀਗਤ ਕੇਬਲਾਂ, ਓਵਰਹੈੱਡ ਤਾਰਾਂ ਅਤੇ ਸਬਸਟੇਸ਼ਨ, ਜੋ ਤੁਹਾਡੇ ਭਾਈਚਾਰੇ ਤੱਕ ਬਿਜਲੀ ਲਿਆਉਂਦੇ ਹਨ, ਦਾ ਪ੍ਰਬੰਧਨ ਅਤੇ ਰੱਖ-ਰਖਾਅ ਕਰਦੇ ਹਨ। ਉਹ ਤੁਹਾਡੇ ਊਰਜਾ ਸਪਲਾਇਰ ਤੋਂ ਵੱਖਰੇ ਹਨ।

ਬਹੁਤ ਸਾਰੇ ਬਿਜਲੀ ਨੈਟਵਰਕ ਓਪਰੇਟਰ ਹਨ ਜੋ ਗ੍ਰੇਟ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਨੂੰ ਕਵਰ ਕਰਦੇ ਹਨ, ਸਾਡੇ ਭਾਈਚਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਤੁਸੀਂ ਇੰਗਲੈਂਡ, ਸਕਾਟਲੈਂਡ ਜਾਂ ਵੇਲਜ਼ ਵਿੱਚ ਜਿੱਥੇ ਵੀ ਰਹਿੰਦੇ ਹੋ, 105 'ਤੇ ਕਾੱਲ ਕਰਨਾ ਮੁਫ਼ਤ ਹੈ ਅਤੇ ਇਹ ਤੁਹਾਨੂੰ ਤੁਹਾਡੇ ਸਥਾਨਕ ਨੈਟਵਰਕ ਆਪਰੇਟਰ ਨਾਲ ਜੋੜੇਗਾ। ਕਿਸੇ ਸਮੱਸਿਆ ਨੂੰ ਰਿਪੋਰਟ ਕਰਨ ਦਾ ਸਭ ਤੋਂ ਤੇਜ਼ ਤਰੀਕਾ ਇਸਨੂੰ ਔਨਲਾਈਨ ਕਰਨਾ ਹੈ। ਤੁਸੀਂ ਸਾਡੀ ਵੈੱਬਸਾਈਟ 'ਤੇ ਆਪਣਾ ਪੋਸਟਕੋਡ ਦਰਜ ਕਰਕੇ ਜਾਂ ਨਕਸ਼ੇ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਬਿਜਲੀ ਦੇ ਨੈਟਵਰਕ ਦਾ ਆਪਰੇਟਰ ਕੌਣ ਹੈ।

ਆਪਣੇ ਬਿਜਲੀ ਦੇ ਨੈਟਵਰਕ ਆਪਰੇਟਰ ਦੀ ਵੈੱਬਸਾਈਟ 'ਤੇ ਜਾਣ ਲਈ ਨਕਸ਼ੇ 'ਤੇ ਆਪਣੇ ਖੇਤਰ 'ਤੇ ਕਲਿੱਕ ਕਰੋ ਜਾਂ ਟੈਪ ਕਰੋ।

ਬਿਜਲੀ ਨੈਟਵਰਕ ਆਪਰੇਟਰ

ਇਹ ਕੰਪਨੀਆਂ ਗ੍ਰੇਟ ਬ੍ਰਿਟੇਨ ਦੇ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਨੈਟਵਰਕ ਦਾ ਸੰਚਾਲਨ ਕਰਦੀਆਂ ਹਨ।

ਆਜ਼ਾਦਾਨਾ ਬਿਜਲੀ ਨੈਟਵਰਕ ਆਪਰੇਟਰ

ਇਹ ਕੰਪਨੀਆਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਛੋਟੇ ਬਿਜਲੀ ਨੈਟਵਰਕ ਸੰਚਾਲਿਤ ਕਰਦੀਆਂ ਹਨ।